Wednesday, June 6, 2012


ਇੱਕ ਗੀਤ

 ਮੇਰਾ ਕਤਲ ਹੋਣ ਨੂੰ ਜੀਅ ਕਰਦੈ
 ਕਿਸੇ ਚੰਚਲ ਖੇਖਣਹਾਰੀ ਤੇ ,
 ਜਿੰਦ ਘੋਲ ਘੁਮਾਉਣ ਨੂੰ ਜੀਅ ਕਰਦੈ

 ਉਹ, ਨਕਸ਼ ਧੁਪੀਲੇ ਹੋਣ ਜਿਹਦੇ
 ਤੇ ਨੈਣ ਨਸ਼ੀਲੇ ਹੋਣ ਜਿਹਦੇ
 ਨਾਲੇ ਹੋਠ ਰਸੀਲੇ ਹੋਣ ਜਿਹਦੇ

 ਰੱਬ ਵਿਹਲੇ ਬੈਠ ਬਣਾਈ ਨਾਲ
 ਅੱਖੀਆਂ ਲੜਾਓਣ ਨੂੰ ਜੀਅ ਕਰਦੈ
 ਮੇਰਾ ਕਤਲ ਹੋਣ ਨੂੰ ਜੀਅ ਕਰਦੈ

 ਉਹ ਸੋਹਲ ਪੰਜਾਬਣ ਹੂਰ ਪਰੀ
 ਮਲਿਕਾ - ਏ - ਹੁਸਨ ਮਗਰੂਰ ਪਰੀ
 ਮੰਗ ਰੱਬ ਤੋਂ ਲਿਆਈ ਨੂਰ ਪਰੀ

 ਐ ਨੂਰ ਦੇ ਸਾਗਰ ਅੱਜ ਮੇਰਾ
 ਵਿਚ ਨੂਰ ਨਹਾਓਣ ਨੂੰ ਜੀਅ ਕਰਦੈ

 ਦੋ ਪਿਆਰ ਦੇ ਸਾਂਝੇ ਬੋਲ ਕਰੇ
 ਜੋ ਗੱਲ ਕਰੇ ਮਿਣ ਤੋਲ ਕਰੇ
 ਜੋ ਕਵਿਤਾ ਵਾਂਗ ਕਲੋਲ ਕਰੇ

 ਜੇ ਬਣੇ ਉਹ ਜੀਵਨ ਗੀਤ ਮੇਰਾ
 ਨਾਲ ਗੀਤ ਗਾਓਣ ਨੂੰ ਜੀਅ ਕਰਦੈ
 ਮੇਰਾ ਕਤਲ ਹੋਣ ਨੂੰ ਜੀਅ ਕਰਦੈ

No comments:

Post a Comment