Monday, December 6, 2010

ਗ਼ਜ਼ਲ "ਜੀ ਕੇ ਵੇਖੋ ਦੋਸਤੋ ਇਹ ਜਿੰਦਗੀ ਮੇਰੀ ਤਰਾਂ"

ਗ਼ਜ਼ਲ
ਜੇ ਤੁਸੀਂ ਚਾਹੁੰਦੇ ਹੋ ਪਾਓਣੀ ਹਰ ਖੁਸ਼ੀ ਮੇਰੀ ਤਰਾਂ
ਜੀ ਕੇ ਵੇਖੋ ਦੋਸਤੋ ਇਹ ਜਿੰਦਗੀ ਮੇਰੀ ਤਰਾਂ

ਮੁਸ਼ਕਿਲਾਂ ਦੇ ਦੌਰ ਵਿਚ ਵੀ ਮੁਸਕੁਰਾਓਣਾ ਸਿਖ ਲਓ
ਪਹਿਣ ਕੇ ਰਖੋ ਸਦਾ ਜਿੰਦਾ ਦਿਲੀ ਮੇਰੀ ਤਰਾਂ

ਆਪਣੇ ਹਿੱਸੇ ਦੇ ਦੁਖ ਰਖੋ ਲੁਕਾ ਕੇ ਦਿਲ ਦੇ ਵਿਚ
ਵੰਡ ਲਓ ਸਭ ਨਾਲ ਆਪਣੀ ਹਰ ਖੁਸ਼ੀ ਮੇਰੀ ਤਰਾਂ

ਸਬਰ ਦੇ ਨਾਲ ਜ਼ਿੰਦਗੀ ਨੂੰ ਜੀਣ ਦੀ ਸਿਖ ਜਾਚ ਤੂੰ
ਤੈਨੂੰ ਵੀ ਮੁਆਫਕ ਨਹੀਂ ਦੀਵਾਨਗੀ ਮੇਰੀ ਤਰਾਂ

ਇਹ ਜਦੋਂ ਵੀ ਆਓਣਗੇ ਦੇ ਜਾਣਗੇ ਖੁਸ਼ੀਆਂ ਹਜ਼ਾਰ
ਖੋਹਲ ਰਖ ਦਰ ਦੋਸਤਾਂ ਲਈ ਹਰ ਘੜੀ ਮੇਰੀ ਤਰਾਂ

3 comments:

  1. behtree sir this shall be the way of life

    ReplyDelete
  2. ♪░B░E░A░U░T░I░F░U░L░ ♪ღ♪
    ❥✫✫✫...¸.•°*”˜˜”*°•.ƸӜƷ
    ❥✫✫..¸.•°*”˜˜”*°•.ƸӜƷ
    ... ❥✫..•°*”˜˜”*°•.ƸӜƷ

    ReplyDelete
  3. ਆਪਣੇ ਹਿੱਸੇ ਦੇ ਦੁਖ ਰਖੋ ਲੁਕਾ ਕੇ ਦਿਲ ਦੇ ਵਿਚ
    ਵੰਡ ਲਓ ਸਭ ਨਾਲ ਆਪਣੀ ਹਰ ਖੁਸ਼ੀ ਮੇਰੀ ਤਰਾਂ

    ਬਿਲਕੁਲ ਠੀਕ ਕਿਹਾ ਜੀ ਤੁਸੀਂ ।
    ਵਧੀਆ ਗ਼ਜ਼ਲ ਹੈ ।

    ReplyDelete