Monday, December 13, 2010

ਗ਼ਜ਼ਲ "ਏਧਰ ਹਾਦਸੇ ਵਸਦੇ , ਚਿਰੋਕੇ ਵਾਪਰੇ ਹੋਏ"

ਨਤੀਜਾ ਨਿਕਲਿਆ ਤਾਂ ਢੇਰ ਸਾਰੇ ਤਬਸਰੇ ਹੋਏ
ਅਸੀਂ ਜੇ ਫੇਲ ਵੀ ਹੋਏ ਤਾਂ ਕਿਓਂ ਚਰਚੇ ਬੜੇ ਹੋਏ

ਬਣੇ ਜੇ ਕਲਮ ਤਾਂ ਉਹਨਾਂ ਸਿਆਹੀ ਵੀ ਲੁਕਾ ਛੱਡੀ
ਬਣਾ ਕੇ 'ਚਾਕ' ਮੈਨੂੰ ਤੇ ਉਹ ਕੁਝ ਲਿਖਕੇ ਪਰ੍ਹੇ ਹੋਏ

ਉਹ ਜੋ ਦਸ੍ਤੂਰ ਦੁਨੀਆਂ ਦੇ ਚਿਰਾਂ ਤੋਂ ਸੀ ਚਲੇ ਆਓਂਦੇ
ਮੇਰੀ ਵਾਰੀ ਜਦੋਂ ਆਈ ਤਾਂ ਵਖਰੇ ਸਿਲਸਿਲੇ ਹੋਏ

ਨਜਰ ਵਿਚ ਦਿਲ ਟਿਕਾ ਕੇ ਇਸ ਗਲੀ ਨਾਂ ਲੰਘਣਾ ਸੱਜਣ
ਕਿ ਏਧਰ ਹਾਦਸੇ ਵਸਦੇ , ਚਿਰੋਕੇ ਵਾਪਰੇ ਹੋਏ

ਉਦਾਸੀ ਇਸ ਤਰਾਂ ਵੱਸੀ ਹੈ ਸਾਹਾਂ ਮੇਰੀਆਂ ਅੰਦਰ
ਮੇਰੇ ਸ਼ੇਅਰਾਂ ਨੂੰ ਪੜ੍ਹ ਕੇ ਦੋਸਤਾਂ ਨੂੰ ਤੌਖਲੇ ਹੋਏ

7 comments:

  1. ਉਹ ਜੋ ਦਸਤੂਰ ਦੁਨੀਆਂ ਦੇ ਚਿਰਾਂ ਤੋਂ ਸੀ ਤੁਰੇ ਆਓਂਦੇ
    ਮੇਰੀ ਵਾਰੀ ਜਦੋਂ ਆਈ ਤਾਂ ਵਖਰੇ ਸਿਲਸਿਲੇ ਹੋਏ
    ਜਦੋਂ ਆਈ ਮੇਰੀ ਵਾਰੀ ਤਾਂ ਵੱਖਰੇ ਸਿਲਸਿਲੇ ਹੋਏ।

    ਜਿਹਨਾਂ ਨੂੰ ਦੱਸਿਆ ਸੀ ਭੇਤ ਦਿਲ ਦਾ ਸਮਝ ਕੇ ਸੱਜਣ
    ਪਤਾ ਲਗਿਆ ਕਿ ਦੁਸ਼ਨਣ ਨਾਲ ਨੇ ਉਹ ਵੀ ਰਲੇ ਹੋਏ।

    ReplyDelete
  2. ਸ਼ਬਦਾਂ ਦੇ ਇਸ ਜਾਦੂਗਰ ਨੂੰ ਮੇਰਾ ਸਲਾਮ...

    ReplyDelete
  3. ਨਤੀਜਾ ਨਿਕਲਿਆ ਤਾਂ ਢੇਰ ਸਾਰੇ ਤਬਸਰੇ ਹੋਏ
    ਅਸੀਂ ਜੇ ਫੇਲ ਵੀ ਹੋਏ ਤਾਂ ਕਿਓਂ ਚਰਚੇ ਬੜੇ ਹੋਏ .....
    ਆਹੋ ਜੀ....
    ਆਪਣੀ ਮੰਜੀ ਥੱਲੇ ਸੋਟਾ ਕੌਣ ਮਾਰੇ ?
    ਦੂਜਿਆਂ 'ਚ ਨੁਕਸ ਕੱਢਣ ਨੂੰ ਤਾਂ ਅਗਲੇ ਬਿੰਦ ਲਾਉਂਦੇ ਨੈ !

    ਹਰਦੀਪ

    ReplyDelete
  4. Very good Judge Sahib.

    ਉਹ ਜੋ ਦਸਤੂਰ ਦੁਨੀਆਂ ਦੇ ਚਿਰਾਂ ਤੋਂ ਸੀ ਚਲੇ ਆਓਂਦੇ
    ਮੇਰੀ ਵਾਰੀ ਜਦੋਂ ਆਈ ਤਾਂ ਵਖਰੇ ਸਿਲਸਿਲੇ ਹੋਏ ।
    ਵਧਾਈ ਕਬੂਲ ਕਰੋ।

    ReplyDelete